Thursday, April 9, 2009

ਟਾਈਟਲਰ ਅਤੇ ਸੱਜਣ ਦਾ ਪੁਤਲਾ ਸਾੜਿਆ

ਤਲਵਾੜਾ, 8 ਅਪ੍ਰੈਲ: ਅੱਜ ਇੱਥੇ 1984 ਦੇ ਸਿੱਖ ਵਿਰੋਧੀ ਦੰਗੇ ਕਰਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕਾਂਗਰਸੀ ਨੇਤਾਵਾਂ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਦਾ ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੁਤਲੇ ਸਾੜੇ ਗਏ। ਇਸ ਮੌਕੇ ਸਰਕਲ ਪ੍ਰਧਾਨ ਜੋਗਿੰਦਰ ਸਿੰਘ ਮਿਨਹਾਸ, ਯੂਥ ਆਗੂ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਰਾਜ ਕੁਮਾਰ ਬਿੱਟੂ ਆਦਿ ਨੇ ਕਾਂਗਰਸ ਪਾਰਟੀ ਵੱਲੋਂ ਟਾਈਟਲਰ ਅਤੇ ਸੱਜਣ ਕੁਮਾਰ ਨੂੰ ਟਿਕਟਾਂ ਦੇਣ ਦੀ ਤਿੱਖੀ ਨਿਖੇਧੀ ਕਰਦਿਆਂ ਕਿਹਾ ਕਿ ਉਕਤ ਦਾਗੀ ਨੇਤਾਵਾਂ ਨੂੂੰ ਕਲੀਨ ਚਿੱਟਾਂ ਦੇਣ ਦੀ ਥਾਂ ਸੱਚ ਜੱਗ ਜਾਹਰ ਕਰਨ ਦਾ ਜੇਰਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਦਾਗੀ ਚਿਹਰਿਆਂ ਨੂੰ ਮੁੜ ਮੁੜ ਅੱਗੇ ਕਰਨ ਨਾਲ ਸਿੱਖ ਜਗਤ ਦੇ ਹਿਰਦੇ ਵਲੂੰਧਰੇ ਗਏ ਹਨ ਤੇ ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਸੀ. ਬੀ. ਆਈ. ਦਾ ਰੋਲ ਵੀ ਪੂਰੀ ਤਰਾਂ ਸ਼ੱਕੀ ਹੋ ਗਿਆ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਦਵਿੰਦਰ ਸਿੰਘ ਸੇਠੀ, ਰਮਨ ਗੋਲਡੀ, ਤਾਰਾ ਸਿੰਘ ਬੰਸੀਆ ਮੈਂਬਰ ਬਲਾਕ ਸੰਮਤੀ, ਰਮੇਸ਼ ਭੰਬੋਤਾ, ਸਰਬਜੀਤ ਡਡਵਾਲ, ਸੋਨੂੰ ਰਾਮਗੜ੍ਹੀਆ ਆਦਿ ਸਮੇਤ ਕਈ ਹੋਰ ਆਗੂ ਮੌਜੂਦ ਸਨ। ਇਸ ਮੌਕੇ ਉਹਨਾਂ ਕਾਂਗਰਸ ਅਤੇ ਕੇਂਦਰ ਸਰਕਾਰ ਵਿਰੁੱਧ ਜਮ ਕੇ ਨਾਹਰੇਬਾਜ਼ੀ ਕੀਤੀ।